ਲਗੱਭਗ 2 ½ ਹਫਤਿਆਂ ਵਿੱਚ,
ਐਪੀਬਲਾਸਟ 3 ਵਿਸ਼ੇਸ਼
ਊਤਕੋਆੰ ਨੂੰ
ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ,
ਜਿਹਨਾ ਨੂੰ ਐਕਟੋਡਰਮ,
ਐੰਡੋਡਰਮ,
ਤੇ ਮੈਸੋਡਰਮ ਕਿਹਾ ਜਾਂਦਾ ਹੈ।
ਐਕਟੋਡਰਮ ਨਾਲ ਅਨੇਕ
ਬਨਾਵਟਾਂ ਬਣਦੀਆਂ ਹਨ
ਜਿਸ ਵਿੱਚ ਦਿਮਾਗ,
ਸਪਾਈਨਲ ਕਾੱਰਡ,
ਨਾਡ਼ੀਆਂ,
ਤੱਵਚਾ,
ਨਾਖੂਨ
ਤੇ ਵਾਲ ਸ਼ਾਮਿਲ ਹਨ।
ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ
ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ,
ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ
ਜਿਵੇਂ ਜਿਗਰ
ਅਤੇ ਅਗਨਾਸ਼ਯ।
ਮੈਸੋਡਰਮ ਦਿਲ,
ਗੁਰਦੇਂ,
ਹੱਡੀਆਂ,
ਉਪਾਸਥੀ,
ਮਾਂਸਪੇਸ਼ੀਆਂ,
ਖੂਨ ਦੀ ਕੋਸ਼ੀਕਾਵਾਂ,
ਅਤੇ ਹੋਰ ਬਨਾਵਟਾਂ ਬਣਾਉੰਦਾ ਹੈ।