Skip Navigation
The Endowment for Human Development
The Endowment for Human Development
Improving lifelong health one pregnancy at a time.
Donate Now Get Free Videos

Multilingual Illustrated DVD [Tutorial]

The Biology of Prenatal Development




ਪ੍ਰਸੁਤੀਪੁਰਵ ਵਿਕਾਸ ਦਾ ਜੀਵਵਿਗਿਯਾਨ

.ਪੰਜਾਬੀ [Punjabi, Eastern]


National Geographic Society This program is distributed in the U.S. and Canada by National Geographic and EHD. [learn more]

Choose Language:
Download English PDF  Download Spanish PDF  Download French PDF  What is PDF?
 

The Fetal Period (8 Weeks through Birth)

Chapter 37   9 Weeks: Swallows, Sighs, and Stretches

ਭ੍ਰੂਣੀਕ ਅਵੱਧੀ ਜਨਮ ਤਕ ਚਲਦੀ ਹੈ।

9 ਹਫਤਿਆਂ ਬਾਦ, ਸ਼ੀਸ਼ੂ ਅੰਗੂਠਾ ਚੂਸਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਐਮਨਿਓਟਿਕ ਪਦਾਰਥ ਨੂੰ ਨਿਗਲ ਸਕਦਾ ਹੈ।

ਗਰੱਭਸਥ ਸ਼ੀਸ਼ੂ ਕਿਸੀ ਵਸਤੂ ਨੂੰ ਦਬੋਚ ਵੀ ਸਕਦਾ ਹੈ, ਆਪਣੇ ਸਿਰ ਨੂੰ ਅੱਗੇ ਤੇ ਪਿੱਛੇ ਹਿਲਾ ਵੀ ਸਕਦਾ ਹੈ, ਆਪਣੇ ਜਬਡ਼ੇ ਨੂੰ ਖੋਲ ਤੇ ਬੰਦ ਵੀ ਕਰ ਸਕਦਾ ਹੈ, ਜੂਬਾਨ ਹਿਲਾ ਸਕਦਾ ਹੈ, ਸਾਂਹ ਭਰ ਕੇ ਤਨ ਵੀ ਹਕਦਾ ਹੈ।

ਮੁੰਹ ਦੀ ਨਸਾਂ ਤੇ ਹੱਥ ਦੀ ਹਥੇਲੀਆਂ, ਅਤੇ ਪੈਰਾਂ ਦੇ ਤਲਵੇਂ ਹਲਕੇ ਸਪਰਸ਼ ਨੂੰ ਮਹਿਸੂਸ ਕਰ ਸਕਦੇ ਹਨ।

"ਪੈਰਾਂ ਦੇ ਤਲਵਿਆਂ ਤੇ ਹਲਕੇ ਸਪਰਸ਼ ਦੀ ਪ੍ਰਤੀਕ੍ਰੀਆ ਵਿੱਚ ", ਗਰੱਭਸਥ ਸ਼ੀਸ਼ੂ ਆਪਣੇ ਚੁਤੱਡ਼ ਤੇ ਘੁਟਨੇ ਤੇ ਪੈਰ ਦੀ ਉੰਗਲੀ ਨੂੰ ਵੀ ਮੋਡ਼ ਸਕਦਾ ਹੈ।

ਪਲਕਾਂ ਹੁਣ ਪੁਰੀ ਤਰਾਂ ਬੰਦ ਹੋ ਗਈਆਂ ਹਨ।

ਕੰਠ ਵਿੱਚ, ਵਾੱਕ ਨੱਸ ਦੇ ਦਿਖਾਈ ਦੇਣ ਨਾਲ ਵਾੱਕ ਸ਼ਕਤੀ ਦੇ ਵਿਕਾਸ ਦਾ ਪਤਾ ਚਲਦਾ ਹੈ।

ਬਾਲਿਕਾ ਦੇ ਭ੍ਰੂਣ ਵਿੱਚ, ਗਰੱਭਾਸ਼ਯ ਦੀ ਪਹਚਾਨ ਹੋਣ ਲਗਦੀ ਹੈ ਤੇ ਅਪ੍ਰੌਣ ਪ੍ਰਜਨਕ ਕੋਸ਼ਿਕਾਵਾਂ ਜਿਹਨਾ ਨੂੰ ਊਗੋਨੀਆ ਕਹਿੰਦੇ ਹਨ, ਗਰੱਭਾਸ਼ਯ ਦੇ ਅੰਦਰ ਪ੍ਰਤੀਕ੍ਰੀਤ ਹੁੰਦੀਆਂ ਹਨ।

ਬਾਹਰੀ ਲਿੰਗ ਆਪਣੇ ਆਪ ਦੀ ਪਹਚਾਨ ਕਰਨੀ ਸ਼ੁਰੂ ਕਰ ਦਿੰਦਾ ਹੈ ਕੀ ਉਹ ਬਾਲਕ ਹੈ ਜਾਂ ਬਾਲਿਕਾ।

Chapter 38   10 Weeks: Rolls Eyes and Yawns, Fingernails & Fingerprints

9 ਤੇ 10 ਹਫਤਿਆਂ ਦੇ ਵਿੱਚ ਬਹੁਤ ਤੇਜ ਵਿਕਾਸ ਸ਼ਰੀਰ ਦਾ ਵਜਨ 75% ਤੋ ਜਿਆਦਾ ਵੱਧਾ ਦਿੰਦਾ ਹੈ।

10 ਹਫਤਿਆਂ ਬਾਦ, ਉਪਰੀ ਪਲਕ ਵਿੱਚ ਉੱਤੇਜਨਾ ਆਉਣ ਦੇ ਕਾਰਨ ਅੱਖ ਨਿੱਚਲੇ ਪਾਸੇ ਘੁੰਮ ਜਾਂਦੀ ਹੈ

ਗਰੱਭਸਥ ਸ਼ੀਸ਼ੂ ਜਮਾਹੀ ਲੈਂਦਾ ਹੈ ਤੇ ਕਈ ਵਾਰ ਮੁੰਹ ਖੋਲਦਾ ਤੇ ਬੰਦ ਕਰਦਾ ਹੈ।

ਜਾਦਾਤਰ ਗਰੱਭਸਥ ਸ਼ੀਸ਼ੂ ਆਪਣਾ ਸੱਜਾ ਅੰਗੂਠਾ ਚੂਸਦੇ ਹਨ।

ਨਾਭੀਨਾਲ ਦੇ ਅੰਦਰਲਾ ਆੰਤ ਦਾ ਹਿੱਸਾ ਪੇਟ ਦੀ ਖਾਲੀ ਜਗਾਂ ਵਿੱਚ ਵਾਪਸ ਚਲਾ ਜਾਂਦਾ ਹੈ।

ਜਾਦਾਤਰ ਹੱਡੀਆਂ ਦਾ ਬਣਨਾ ਚਾਲੂ ਰਹਿੰਦਾ ਹੈ।

ਹੱਥ ਤੇ ਪੈਰ ਦੇ ਨਾਖੂਨਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ।

ਗਰੱਭਧਾਰਣ ਕਰਨ ਦੇ 10 ਹਫਤਿਆਂ ਬਾਦ ਉੰਗਲੀਆਂ ਦੇ ਬੇਜੋਡ਼ ਨਿਸ਼ਾਨ ਦਿਖਾਈ ਦਿੰਦੇ ਹਨ। ਇਹਨਾਂ ਨਿਸ਼ਾਨਾਂ ਨੂੰ ਸਾਰੀ ਉਮਰ ਪਹਚਾਨ ਵਾਸਤੇ ਇਸਤੇਮਾਲ ਕਿੱਤਾ ਜਾ ਸਕਦਾ ਹੈ।

Chapter 39   11 Weeks: Absorbs Glucose and Water

11 ਹਫਤਿਆਂ ਬਾਦ ਨੱਕ ਤੇ ਹੋਂਠ ਪੂਰੀ ਤਰਾਂ ਬਣ ਜਾਂਦੇ ਹਨ। ਮਨੁੱਖੀ ਜੀਵਨ ਚੱਕਰ ਦੀ ਹਰ ਅਵਸੱਥਾ ਵਿੱਚ ਸ਼ਰੀਰ ਦਾ ਹਰ ਇੱਕ ਹਿੱਸਾ ਆਪਣਾ ਰੂਪਰੰਗ ਬਦਲੇਗਾ।

ਗਰੱਭਸਥ ਸ਼ੀਸ਼ੂ ਦੁਆਰਾ ਨਿਗਲੇ ਗਏ ਗਲੁਕੋਜ ਤੇ ਪਾਣੀ ਨੂੰ ਉਸ ਦੀ ਆੰਤ ਸੋਖਣਾ ਸ਼ੁਰੂ ਕਰ ਦਿੰਦੀ ਹੈ।

ਯਧਪਿ ਗਰੱਭਧਾਰਣ ਕਰਨ ਦੇ ਬਾਦ ਹੀ ਲਿੰਗ ਦਾ ਪਤਾ ਚਲ ਜਾਂਦਾ ਹੈ, ਪਰ ਹੁਣ ਬਾਹਰੀ ਲਿੰਗ ਸਾਫ ਤੌਰ ਤੇ ਬਾਲਕ ਜਾਂ ਬਾਲਿਕਾ ਦੀ ਪਹਚਾਨ ਕਰ ਸਕਦਾ ਹੈ।

Chapter 40   3 to 4 Months (12 to 16 Weeks): Taste Buds, Jaw Motion, Rooting Reflex, Quickening

11 ਤੇ 12 ਹਫਤਿਆਂ ਵਿੱਚ, ਗਰੱਭਸਥ ਸ਼ੀਸ਼ੂ ਦਾ ਭਾਰ ਲਗਭੱਗ 60% ਵੱਧ ਜਾਂਦਾ ਹੈ।

12 ਹਫਤੇਂ ਗਰੱਭ ਅਵਸੱਥਾ ਦਾ ਇੱਕ ਤਿਹਾਈ ਜਾਂ ਤਿਮਾਹੀ ਹੁੰਦੇ ਹਨ।

ਮੂੰਹ ਦੇ ਅੰਦਰ ਹੁਣ ਅਲਗ ਅਲਗ ਸੁਆਦ ਦੇ ਮੁਕੁਲ ਵਿਕਸਿਤ ਹੋਣੇ ਸ਼ੁਰੂ ਹੋ ਜਾੰਦੇ ਹਨ।
ਜਨਮ ਹੋਣ ਤੱਕ, ਸੁਆਦ ਦੇ ਮੁਕੁਲ ਸਿਰਫ ਜੂਬਾਨ ਤੇ ਮੁੰਹ ਦੇ ਤੱਲ ਉੱਤੇ ਰਹਿੰਦੇ ਹਨ।

12 ਹਫਤੇਂ ਤੋ ਹੀ ਆੰਤ ਵਿੱਚ ਹਰਕਤਾਂ ਸ਼ੁਰੂ ਹੁੰਦੀਆਂ ਹਨ ਜੋ ਅਗਲੇ 6 ਹਫਤਿਆਂ ਤੱਕ ਚਲਦੀ ਹੈ।

ਗਰੱਭਸਥ ਸ਼ੀਸ਼ੂ ਤੇ ਨਏ ਜਨਮੇ ਕੋਲਨ ਦੁਆਰਾ ਬਾਹਰ ਕੱਢੇ ਗਏ ਪਦਾਰਥ ਨੂੰ ਮੇਕੋਨੀਯਮ ਕਹਿੰਦੇ ਹਨ। ਇਹ ਪਾਚਨ ਐਨਜਾਈਮੋਂ ਪ੍ਰੋਟੀਨਸ, ਤੇ ਮਰੀ ਹੋਈ ਕੋਸ਼ੀਕਾਵਾਂ ਜੋ ਪਾਚਕਨਾਲ ਦੁਆਰਾ ਛੱਡੀ ਜਾਂਦੀ ਹੈ, ਤੋਂ ਬਣਿਆ ਹੁੰਦਾ ਹੈ।

12 ਹਫਤਿਆਂ ਬਾਦ, ਉਪਰੀ ਅਵਯਵ ਦੀ ਲੰਬਾਈ ਸ਼ਰੀਰ ਦੇ ਆਕਾਰ ਦੇ ਲਗਭੱਗ ਆਖਰੀ ਅਨੁਪਾਤ ਤੱਕ ਪਹੁੰਚ ਜਾਂਦੀ ਹੈ। ਨਿੱਚਲੇ ਅਵਯਵਾਂ ਨੂੰ ਆਪਣੇ ਆਖਰੀ ਅਨੁਪਾਤ ਤਕ ਪਹੁੰਚਣ ਵਾਸਤੇ ਥੋਡ਼ਾ ਜਿਆਦਾ ਸਮਾਂ ਲਗਦਾ ਹੈ।

ਪੀਠ ਤੇ ਸਿਰ ਦੇ ਉਪਰੀ ਹਿੱਸੇ ਨੂੰ ਛੱਡ ਕੇ ਗਰੱਭਸਥ ਸ਼ੀਸ਼ੂ ਦਾ ਪੁਰਾ ਸ਼ਰੀਰ ਹਲਕੇ ਸਪਰਸ਼ ਤੇ ਪ੍ਰਤੀਕ੍ਰੀਆ ਦਿੰਦਾ ਹੈ।

ਲਿੰਗ ਦੇ ਆਧਾਰ ਤੇ ਵਿਕਾਸ ਵਿੱਚ ਅੰਤਰ ਪਹਿਲੀ ਵਾਰ ਦਿਖਾਈ ਦਿੰਦਾ ਹੈ। ਜਿਵੇਂ ਕੀ ਬਾਲਿਕਾ ਗਰੱਭਸਥ ਸ਼ੀਸ਼ੂ ਆਪਣੇ ਜਬਡ਼ੇ ਨੂੰ ਬਾਲਕ ਸ਼ੀਸ਼ੂ ਤੋ ਜਿਆਦਾ ਹਿਲਾਉੰਦਾ ਹੈ।

ਜਿਵੇਂ ਪਹਿਲੀ ਵਾਲੀ ਪ੍ਰਤੀਕ੍ਰੀਆ ਵੇਖੀ ਗਈ, ਜਿਸ ਵਿੱਚ ਸ਼ੀਸ਼ੂ ਪ੍ਰਤੀਕ੍ਰੀਆ ਸ੍ਵਰੂਪ ਮੁੰਹ ਖਿੱਚ ਲੈੰਦਾ ਸੀ, ਹੁਣ ਉਹ ਮੁੰਹ ਦੇ ਕੋਲ ਉੱਤੇਜਿਤ ਕਰਨ ਤੇ ਮੁੰਹ ਖੋਲ ਲੈੰਦਾ ਹੈ। ਇਸ ਪ੍ਰਤੀਕ੍ਰੀਆ ਨੂੰ "ਰੂਟੀੰਗ ਰੀਫਲੈਕਸ" ਕਹਿੰਦੇ ਹਨ ਅਤੇ ਇਹ ਜਨਮ ਤੋ ਬਾਦ ਵੀ ਚਲਦੀ ਰਹਿੰਦੀ ਹੈ, ਇਸ ਨਾਲ ਨਵਜਾਤ ਸ਼ੀਸ਼ੂ ਨੂੰ ਸਤਨਪਾਨ ਦੇ ਦੌਰਾਨ ਆਪਣੀ ਮਾਂ ਦੇ ਚੂਚਿਆਂ ਦਾ ਪਤਾ ਲਗਾਣ ਵਿੱਚ ਮਦਦ ਮਿਲਦੀ ਹੈ।

ਜਿਵੇਂ-ਜਿਵੇਂ ਗਾਲਾਂ ਵਿੱਚ ਭਰਾਵ ਹੌਣਾ ਤੇ ਦੰਦਾਂ ਦਾ ਵਿਕਾਸ ਸ਼ੁਰੂ ਹੁੰਦਾ ਹੈ ਤਿਵੇਂ-ਤਿਵੇਂ ਚੇਹਰਾ ਪਰੀਪਕੱਵ ਹੁੰਦਾ ਜਾਂਦਾ ਹੈ।

15 ਹਫਤਿਆਂ ਬਾਦ, ਖੂਨ ਬਣਾਉਣ ਵਾਲੀ ਕੋਸ਼ੀਕਾਵਾਂ ਆਉੰਦੀਆਂ ਅਤੇ ਬੋਨ ਮੈਰੋ ਵਿੱਚ ਜਾਕੇ ਗੁਣਾ ਹੋ ਜਾੰਦਿਆਂ ਹਨ। ਜਾਦਾਤਰ ਖੂਨ ਕੋਸ਼ੀਕਾਵਾਂ ਇਥੇ ਹੀ ਬਣਦੀਆਂ ਹਨ।

ਯਧਪਿ 6 ਹਫਤਿਆਂ ਵਿੱਚ ਭ੍ਰੂਣ ਵਿੱਚ ਹਲਚੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਇੱਕ ਗਰੱਭਵਤੀ ਇਸਤਰੀ ਨੂੰ ਗਰੱਭਸਥ ਸ਼ੀਸ਼ੂ ਦੀ ਹਲਚੱਲ ਦਾ ਆਭਾਸ 14 ਤੇ 18 ਹਫਤਿਆਂ ਦੇ ਵਿੱਚ ਹੁੰਦਾ ਹੈ। ਪਰੰਪਰਾਗਤ ਰੂਪ ਨਾਲ, ਇਸ ਘਟਨਾ ਨੂੰ ਕ੍ਵਿਕਨਿੰਗ ਕਿਹਾ ਗਿਆ ਹੈ।

Chapter 41   4 to 5 Months (16 to 20 Weeks): Stress Response, Vernix Caseosa, Circadian Rhythms

16 ਹਫਤਿਆਂ ਬਾਦ, ਗਰੱਭਸਥ ਸ਼ੀਸ਼ੂ ਦੇ ਪੇਟ ਵਿੱਚ ਸੁਈ ਚੁਭੋਣ ਦੀ ਪ੍ਰਕ੍ਰੀਆ ਨਾਲ ਹਾਰਮੋਨ ਸੰਬੰਧੀ ਦਬਾਵ ਦੀ ਪ੍ਰਤੀਕ੍ਰੀਆ ਹੁੰਦੀ ਹੈ ਤੇ ਇਹ ਖੂਨ ਦੇ ਪ੍ਰਵਾਹ ਵਿੱਚ ਨੋਰਐਡ੍ਰੋਨਲੀਨ, ਜਾਂ ਨੋਰਇਪਾਈਨਫ੍ਰਾਈਨ ਛੋਡ਼ਦੀ ਹੈ। ਨਵਜਾਤ ਸ਼ੀਸ਼ੂ ਤੇ ਪ੍ਰੌਣ ਵਿੱਚ ਆਘਾਤ ਪ੍ਰਕ੍ਰੀਆ ਦੇ ਕਾਰਨ ਇੱਕੋ ਜਿਹੀ ਪ੍ਰਤੀਕ੍ਰੀਆ ਹੁੰਦੀ ਹੈ।

ਸਾਂਹ ਲੈਣ ਵਾਲੀ ਪ੍ਰਣਾਲੀ ਵਿੱਚ, ਨਸਾਂ ਦਾ ਬਣਨਾ ਲਗੱਭਗ ਪੂਰਾ ਹੋ ਗਿਆ ਹੈ।

ਇੱਕ ਬਚਾਉਣ ਵਾਲਾ ਚਿੱਟਾ ਪਦਾਰਥ, ਜਿਸ ਨੂੰ ਵਰਨੀਕਸ ਕੈਸੀਓਸਾ ਕਿਹਾ ਜਾਂਦਾ ਹੈ, ਹੁਣ ਗਰੱਭਸਥ ਸ਼ੀਸ਼ੂ ਨੂੰ ਢੱਕ ਦਿੰਦਾ ਹੈ। ਵਰਨੀਕਸ ਤਵੱਚਾ ਨੂੰ ਐਮਨਿਓਟਿਕ ਪਦਾਰਥ ਦੇ ਉੱਤੇਜਿਤ ਕਰਨ ਵਾਲੇ ਪ੍ਰਭਾਵ ਤੋ ਬਚਾਉੰਦਾ ਹੈ।

19 ਹਫਤੇਂ ਤੋ ਗਰੱਭਸਥ ਸ਼ੀਸ਼ੂ ਦਾ ਹਿਲਨਾ ਡੁਲਨਾ, ਸਾਂਹ ਲੈਣ ਦੀ ਕ੍ਰੀਆ, ਅਤੇ ਦਿਲ ਦੇ ਧਡ਼ਕਨ ਦੀ ਗਤੀ ਦੈਨਿਕ ਚਕੱਰ ਦੀ ਤਰਾਂ ਚਲਣੀ ਸ਼ੁਰੂ ਹੋ ਜਾੰਦੀ ਹੈ ਜਿਸ ਨੂੰ ਸਿਰਕੈਡੀਅਨ ਰੀਦਮਸ ਕਹਿੰਦੇ ਹਨ।

Chapter 42   5 to 6 Months (20 to 24 Weeks): Responds to Sound; Hair and Skin; Age of Viability

20 ਹਫਤਿਆਂ ਬਾਦ ਅੰਦਰਲੇ ਕੰਨ ਦੀ ਥੈਲੀ, ਜੋ ਸੁਣਨ ਦਾ ਇੱਕ ਅੰਗ ਹੈ, ਪਰੀਪਕੱਵ ਆਕਾਰ ਲੈ ਲੈਂਦਾ ਹੈ, ਜਿਸ ਵਿੱਚ ਅੰਦਰਲੇ ਕੰਨ ਦਾ ਪੁਰੀ ਤਰਾਂ ਵਿਕਾਸ ਹੋ ਜਾਂਦਾ ਹੈ। ਇਸ ਸਮੇਂ ਤੋ ਬਾਦ, ਗਰੱਭਸਥ ਸ਼ੀਸ਼ੂ ਵੱਧਦੀ ਹੋਈ ਆਵਾਜ ਤੇ ਪ੍ਰਤੀਕ੍ਰੀਆ ਜਾਹਿਰ ਕਰੇਗਾ।

ਖੋਪਡ਼ੀ ਤੇ ਬਾਲ ਆਣੇ ਸ਼ੁਰੂ ਹੋ ਗਏ ਹਨ।

ਤਵਚਾਂ ਦੀਆਂ ਸਾਰੀਆਂ ਪਰਤਾਂ ਤੇ ਬਨਾਵਟਾਂ, ਕੇਸਾਂ ਦੇ ਰੋਮਕੂਪਾਂ ਤੇ ਗ੍ਰੰਥੀਆਂ ਦੇ ਨਾਲ ਮੌਜੂਦ ਹਨ।

ਗਰੱਭਧਾਰਣ ਕਰਨ ਦੇ 21 ਤੋ 22 ਹਫਤਿਆਂ ਬਾਦ, ਫੇਫਡ਼ਿਆਂ ਵਿੱਚ ਸਾਂਹ ਲੈਣ ਦੀ ਕੁਝ ਸ਼ੱਮਤਾ ਆ ਜਾਂਦੀ ਹੈ। ਇਸ ਨੂੰ ਜੀਵਨ ਸ਼ੱਮਤਾ ਦੀ ਅਵਸੱਥਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਕੁਝ ਗਰੱਭਸਥ ਸ਼ੀਸ਼ੂਆਂ ਦਾ ਗਰੱਭਾਸ਼ਯ ਦੇ ਬਾਹਰ ਰਹਿਣਾ ਵੀ ਸੰਭਵ ਹੋ ਜਾਂਦਾ ਹੈ। ਚਿਕਿੱਤਸਾ ਦੇ ਖੇਤਰ ਵਿੱਚ ਆਈ ਤਰੱਕੀ ਨੇ ਸਮੇਂ ਤੋ ਪਹਿਲੇ ਜਨਮੇ ਸ਼ੀਸ਼ੂਆਂ ਨੂੰ ਵੀ ਜਿੰਦਾ ਰਖਣਾ ਸੰਭਵ ਬਣਾਇਆਂ ਹੈ।

Chapter 43   6 to 7 Months (24 to 28 Weeks): Blink-Startle; Pupils Respond to Light; Smell and Taste

24 ਹਫਤਿਆਂ ਦੇ ਬਾਦ ਗਰੱਭਸਥ ਸ਼ੀਸ਼ੂ ਆਪਣੀਆਂ ਪਲਕਾਂ ਦੁਬਾਰਾ ਖੋਲਦਾ ਹੈ ਤੇ ਉਹਦੇ ਅੰਦਰ ਪਲਕਾਂ ਝਪਕਣ ਦੀ ਪ੍ਰਤੀਕ੍ਰੀਆ ਵਿਕਸਿਤ ਹੁੰਦੀ ਹੈ। ਤੇਜ ਆਵਾਜ ਦੇ ਪ੍ਰਤੀ ਅਚਾਨਕ ਪ੍ਰਤੀਕ੍ਰੀਆ ਬਾਲਿਕਾ ਗਰੱਭਸਥ ਸ਼ੀਸ਼ੂ ਵਿੱਚ ਕੁਝ ਪਹਿਲੇ ਵਿਕਸਿਤ ਹੋ ਜਾਂਦੀ ਹੈ।

ਅਨੇਕ ਖੋਜੀਆਂ ਨੇ ਸੂਚਨਾ ਦਿੱਤੀ ਹੈ ਕਿ ਤੇਜ ਆਵਾਜ ਗਰੱਭਸਥ ਸ਼ੀਸ਼ੂ ਦੀ ਸੇਹਤ ਦੇ ਬੁਰਾ ਅਸਰ ਪਾ ਸਕਦੀ ਹੈ। ਤਤਕਾਲ ਪਰੀਣਾਮਾਂ ਵਿੱਚ ਲੰਬੇ ਸਮੇਂ ਤੱਕ ਦਿਲ ਦੀ ਧਡ਼ਕਨ ਦਾ ਵੱਧਣਾ, ਗਰੱਭਸਥ ਸ਼ੀਸ਼ੂ ਦਾ ਜਿਆਦਾ ਪਦਾਰਥ ਨਿਗਲ ਲੈਣਾ ਤੇ ਬਰਤਾਵ ਵਿੱਚ ਆਏ ਅਚਾਨਕ ਬਦਲਾਵ ਹਨ। ਲੰਬੇ ਸਮੇਂ ਤੱਕ ਚਲਣ ਵਾਲੇ ਸੰਭਾਵਿਤ ਪਰੀਣਾਮਾਂ ਵਿੱਚ ਡੋਰਾ ਹੋਣਾ ਸ਼ਾਮਿਲ ਹੈ।

ਗਰੱਭਸਥ ਸ਼ੀਸ਼ੂ ਦੀ ਸਾਂਹ ਲੈਣ ਤੇ ਛੱਡਣ ਦੀ ਗਤੀ 44 ਵਾਰ ਪ੍ਰਤੀ ਮਿਨਟ ਤੱਕ ਜਾ ਸਕਦੀ ਹੈ।

ਗਰੱਭਵਤੀ ਹੌਣ ਦੀ ਤੀਜੀ ਤਿਮਾਹੀ ਦੇ ਦੌਰਾਨ, ਦਿਮਾਗ ਦਾ ਤੇਜੀ ਨਾਲ ਹੁੰਦੇ ਨਿਰਮਾਣ ਲਈ ਗਰੱਭਸਥ ਸ਼ੀਸ਼ੂ ਦੁਆਰਾ 50% ਤੋ ਜਿਆਦਾ ਊਰਜਾ ਇਸਤੇਮਾਲ ਹੁੰਦੀ ਹੈ। ਦਿਮਾਗ ਦਾ ਭਾਰ 400 ਤੇ 500% ਵਿੱਚ ਵੱਧ ਜਾਂਦਾ ਹੈ।

26 ਹਫਤਿਆਂ ਬਾਦ ਅੱਖਾਂ ਵਿੱਚ ਅੱਖਰੂ ਬਣ ਜਾਂਦੇ ਹਨ।

ਅੱਖਾਂ ਦੀਆਂ ਪੁਤਲੀਆਂ 27 ਹਫਤਿਆਂ ਤੱਕ ਰੋਸ਼ਨੀ ਦੇ ਪ੍ਰਤੀ ਪ੍ਰਤੀਕ੍ਰੀਆ ਦਿਖਾਂਦੀਆਂ ਹਨ ਇਹ ਪ੍ਰਤੀਕ੍ਰੀਆ ਪੂਰੀ ਜਿੰਦਗੀ ਦ੍ਰੀਸ਼ਟੀਪਟਲ ਤੱਕ ਪਹੁੰਚਣ ਵਾਲੀ ਰੋਸ਼ਨੀ ਦਾ ਸੰਚਾਲਨ ਕਰਦੀ ਹੈ।

ਸੂੰਘਣ ਵਾਲੀ ਇੰਦਰੀ ਦੇ ਸਾਰੇ ਘਟਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਮੇਂ ਤੋ ਪਹਿਲਾਂ ਜਨਮੇ ਸ਼ੀਸ਼ੂਆਂ ਦੇ ਅਧਿਅਨ ਤੋ ਪਤਾ ਚਲਦਾ ਹੈ ਕਿ ਗਰੱਭਧਾਰਣ ਕਰਨ ਦੇ 26 ਹਫਤਿਆਂ ਵਿੱਚ ਹੀ ਸੂੰਘਣ ਦੀ ਸ਼ੱਮਤਾ ਵਿਕਸਿਤ ਹੋ ਜਾਂਦੀ ਹੈ।

ਐਮਨਿਓਟਿਕ ਪਦਾਰਥ ਵਿੱਚ ਕੋਈ ਮਿਠਾ ਪਦਾਰਥ ਰੱਖਣ ਨਾਲ ਗਰੱਭਸਥ ਸ਼ੀਸ਼ੂ ਦੀ ਨਿਗਲਣ ਦੀ ਦਰ ਵੱਧ ਜਾਂਦੀ ਹੈ। ਇਸ ਤੋ ਉਲਟ, ਕੋਈ ਕੋਡ਼ਾ ਪਦਾਰਥ ਰਖਣ ਨਾਲ ਨਿਗਲਣ ਦੀ ਦਰ ਘਟ ਜਾਂਦੀ ਹੈ। ਚੇਹਰੇ ਦੇ ਭਾਵ ਅਕਸਰ ਬਦਲਦੇ ਰਹਿੰਦੇ ਹਨ।

ਗਰੱਭਸਥ ਸ਼ੀਸ਼ੂ ਪੈਰਾਂ ਨੂੰ ਚਲਣ ਵਾੰਗ ਘੁੰਮਾ ਕੇ ਕਲਾਬਾਜੀਆਂ ਮਾਰਦਾ ਹੈ।

ਗਰੱਭਸਥ ਸ਼ੀਸ਼ੂ ਦੀ ਤਵੱਚਾ ਵਿੱਚ ਫਾਲਤੂ ਵੱਸਾ ਭਰ ਜਾਣ ਕਾਰਨ ਉਸ ਦੀ ਝੂੱਰੀਆਂ ਘਟ ਦਿਖਦੀਆਂ ਹਨ। ਵਸਾ ਸ਼ਰੀਰ ਦੇ ਤਾਪਮਾਨ ਨੂੰ ਬਣਾਉਣ ਰਖਣ ਤੇ ਜਨਮ ਤੋ ਬਾਦ ਊਰਜਾ ਦਾ ਭੰਡਾਰਣ ਕਰਨ ਵਿੱਚ ਖਾਸ ਭੂਮਿਕਾ ਨਿਭਾਉੰਦਾ ਹੈ।

Chapter 44   7 to 8 Months (28 to 32 Weeks): Sound Discrimination, Behavioral States

28 ਹਫਤਿਆਂ ਬਾਦ ਗਰੱਭਸਥ ਸ਼ੀਸ਼ੂ ਤੇਜ ਤੇ ਹੋਲੀ ਆਵਾਜ ਵਿੱਚ ਫਰਕ ਕਰ ਸਕਦਾ ਹੈ।

30 ਹਫਤਿਆਂ ਬਾਦ, ਸਾਂਹ ਲੈਣ ਦੀ ਪ੍ਰਕ੍ਰੀਆ ਆਮ ਹੋ ਜਾਂਦੀ ਹੈ ਤੇ ਇੱਕ ਆਮ ਗਰੱਭਸਥ ਸ਼ੀਸ਼ੂ ਵਿੱਚ ਇਹ 30 ਤੋ 40% ਸਮੇਂ ਤੱਕ ਹੁੰਦੀ ਹੈ।

ਗਰੱਭ ਅਵਸੱਥਾ ਦੇ ਆਖਰੀ 4 ਮਹੀਨਿਆਂ ਦੇ ਦੌਰਾਨ, ਗਰੱਭਸਥ ਸ਼ੀਸ਼ੂ ਆਰਾਮ ਕਰਦੇ ਹੋਏ ਕੁਝ ਸਮਨੱਵਿੱਤ ਕ੍ਰੀਆ ਕਰਦੇ ਹਨ। ਇਹ ਬਰਤਾਵ ਸੰਬੰਧੀ ਅਵਸੱਥਾਵਾਂ ਨਸਾਂ ਦੀ ਮੁਖ ਪ੍ਰਣਾਲੀ ਦੀ ਵੱਧਦੀ ਹੋਈ ਮੁਸ਼ਕਿਲਾਂ ਪ੍ਰਕਟ ਕਰਦੀ ਹੈ।

Chapter 45   8 to 9 Months (32 to 36 Weeks): Alveoli Formation, Firm Grasp, Taste Preferences

ਲਗੱਭਗ 32 ਹਫਤਿਆਂ ਬਾਦ, ਫੇਫਡ਼ਿਆਂ ਵਿੱਚ ਟ੍ਰੂ ਅਲਵੀਓਲੀ ਜਾਂ ਏਅਰ "ਪਾੱਕੇਟ" ਸੈਲਸ, ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਜਨਮ ਦੇ 8 ਸਾਲ ਬਾਦ ਤਕ ਬਣਦੇ ਰਹਿੰਦੇ ਹਨ।

35 ਹਫਤਿਆਂ ਵਿੱਚ ਗਰੱਭਸਥ ਸ਼ੀਸ਼ੂ ਦੀ ਹੱਥ ਦੀ ਜਕਡ਼ ਮਜਬੂਤ ਹੋ ਜਾਂਦੀ ਹੈ।

ਗਰੱਭਸਥ ਸ਼ੀਸ਼ੂ ਦਾ ਅਲਗ-ਅਲਗ ਪਦਾਰਥਾਂ ਦਾ ਸੇਵਨ ਜਨਮ ਤੋ ਬਾਦ ਸੁਆਦ ਦੇ ਪ੍ਰਤੀ ਉਸ ਦੀ ਰੁਚੀ ਨਿਰਧਾਰਿਤ ਕਰਦਾ ਹੈ। ਜਿਵੇਂ, ਕਿਸੇ ਗਰੱਭਸਥ ਸ਼ੀਸ਼ੂ ਦੀ ਮਾਂ ਨੇ ਸੌਂਫ ਖਾਦੀ ਹੈ ਜਿਸਦਾ ਸੁਆਦ ਮੁਲੈਠੀਦਾਰ ਹੁੰਦਾ ਹੈ ਤੇ ਸ਼ੀਸ਼ੂ ਨੇ ਵੀ ਜਨਮ ਤੋ ਬਾਦ ਸੌਂਫ ਦੇ ਪ੍ਰਤੀ ਰੁਚੀ ਦਿਖਾਈ ਹੈ। ਜਿਸ ਗਰੱਭਸਥ ਸ਼ੀਸ਼ੂ ਨੇ ਸੌਂਫ ਦਾ ਸੁਆਦ ਨਹੀ ਲਿਆ, ਉਹ ਸੌਂਫ ਨੂੰ ਪਸੰਦ ਨਹੀ ਕਰਦਾ।

Chapter 46   9 Months to Birth (36 Weeks through Birth)

ਗਰੱਭਸਥ ਸ਼ੀਸ਼ੂ ਇੱਕ ਹਾਰਮੋਨ ਜਿਸ ਨੂੰ ਐਸਟ੍ਰੋਜਨ ਕਹਿੰਦੇ ਹਨ, ਨੂੰ ਕੱਢ ਕੇ ਪ੍ਰਸਵ ਦਾ ਦਰਦ ਸ਼ੁਰੂ ਕਰਦਾ ਹੈ ਤੇ ਗਰੱਭਸਥ ਸ਼ੀਸ਼ੂ ਨਵਜਾਤ ਸ਼ੀਸ਼ੂ ਤੱਕ ਦਾ ਸਫਰ ਸ਼ੁਰੂ ਕਰਦਾ ਹੈ।

ਪ੍ਰਸਵ ਦੇ ਦਰਦ ਨਾਲ ਗਰੱਭ ਵਿੱਚ ਬਹੁਤ ਜਿਆਦਾ ਸੰਕੁਚਨ ਹੁੰਦਾ ਹੈ ਜਿਸ ਨਾਲ ਸ਼ੀਸ਼ੂ ਦਾ ਜਨਮ ਹੁੰਦਾ ਹੈ।

ਗਰੱਭਧਾਰਣ ਕਰਨ ਦੇ ਸਮੇਂ ਤੋ ਲੈਕੇ ਜਨਮ ਤੱਕ ਤੇ ਉਸ ਦੇ ਬਾਦ, ਮਨੁੱਖ ਦਾ ਵਿਕਾਸ ਗਤੀਸ਼ੀਲ ਤੇ ਚਾਲੂ ਰਹਿੰਦਾ ਹੈ ਤੇ ਇਸ ਵਿੱਚ ਹੋਰ ਮੁਸ਼ਕਿਲਾਂ ਆਉੰਦੀ ਰਹਿੰਦੀਆਂ ਹਨ। ਇਸ ਲੁਭਾਵਨੀ ਪ੍ਰਕ੍ਰੀਆ ਬਾਰੇ ਨਵੀਆਂ ਖੋਜਾਂ ਦਸਦੀਆਂ ਹਨ ਕੀ ਗਰੱਭਸਥ ਸ਼ੀਸ਼ੂ ਦੇ ਵਿਕਾਸ ਦਾ ਅਸਰ ਆਜੀਵਨ ਸੇਹਤ ਉੱਤੇ ਰਹਿੰਦਾ ਹੈ।

ਜਿਵੇਂ-ਜਿਵੇਂ ਮਨੁੱਖ ਦੇ ਵਿਕਾਸ ਬਾਰੇ ਸਾਡੀ ਸਮਝ ਵੱਧਦੀ ਜਾਵੇਗੀ, ਤਿਵੇਂ-ਤਿਵੇਂ ਜਨਮ ਤੋ ਪਹਿਲਾਂ ਤੇ ਬਾਦ ਵਿੱਚ ਸੇਹਤ ਨੂੰ ਰੋਗਾਂ ਤੋ ਬਚਾਉਣ ਦੀ ਸਾਡੀ ਸ਼ੱਮਤਾ ਵੀ ਵੱਧਦੀ ਜਾਵੇਗੀ।